‘‘ਅਕਾਲੀਆਂ’’ ਨੂੰ ਲੱਗਣ ਲੱਗਿਆ ‘‘ਕਾਲੇ’’ ਰੰਗ ਤੋਂ ਡਰ

2_5ਬਠਿੰਡਾ 20 ਨਵੰਬਰ (ਅਨਿਲ ਵਰਮਾ) : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ, ਪੰਥ ਦੇ ਨਾਂ ਤੇ ਵੋਟਾਂ ਲੈਕੇ ਪੰਜ ਵਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੁਲਿਸ ਹਾਲੇ ਤੱਕ ਦੋਸ਼ੀਆਂ ਨੂੰ ਗਿ੍ਰਫਤਾਰ ਨਹੀਂ ਕਰ ਸਕੀ ਜਿਸ ਕਰਕੇ ਸਿੱਖ ਸੰਗਤਾਂ ਵਿੱਚ ਰੋਸ ਭਖਦਾ ਜਾ ਰਿਹਾ ਹੈ ਤੇ ਸਰਕਾਰ ਦੀ ਇਸ ਨਾਕਾਰਾ ਕਾਰਗੁਜਾਰੀ ਖਿਲਾਫ ਸੰਗਤਾਂ ਵੱਲੋਂ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਹਰ ਥਾਂ ਘੇਰਦਿਆਂ ਕਾਲੀਆਂ ਝੰਡੀਆਂ ਦਿਖਾਕੇ ਰੋਸ ਪ੍ਰਦਰਸਨ ਵੀ ਕੀਤੇ ਜਾ ਰਹੇ ਹਨ ਜਿਸ ਕਰਕੇ ਪੰਜਾਬ ਦੇ ਅੱਜ ਦੇ ਹਾਲਾਤਾਂ ਕਾਰਨ ‘‘ਅਕਾਲੀਆਂ ਨੂੰ ਹੁਣ ਕਾਲੇ ਰੰਗ ਤੋਂ’’ ਹੀ ਡਰ ਲੱਗਣ ਲੱਗ ਪਿਆ ਹੈ ਇਸੇ ਕਰਕੇ ਸ਼ੋ੍ਰਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ‘‘ਯੂਥ ਬਿ੍ਰਗੇਡ’’ ਦੇ ਲੀਡਰਾਂ ਨੇ ਅੱਜ ਰੈਲੀ ਦੀਆਂ ਤਿਆਰੀਆਂ ਸਬੰਧੀ ਅਹਿਮ ਮੀਟਿੰਗ ਕਰਦਿਆਂ ਵਰਕਰਾਂ ਨੂੰ ਲਿਆਉਣ ਲਈ ਡਿਊਟੀਆਂ ਲਾਈਆਂ। ਮੀਟਿੰਗ ਦੌਰਾਨ ਨੌਜਵਾਨਾਂ ਨੂੰ ਇਹ ਵੀ ਆਦੇਸ਼ ਦੇ ਦਿੱਤੇ ਹਨ ਕਿ ਰੈਲੀ ਵਿੱਚ ਖਲਲ ਪਾਉਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਬਖਸ਼ਿਆ ਨਾ ਜਾਵੇ ਤੇ ‘‘ਜਿੱਥੇ ਮਿਲਦੇ ਹਨ ਢਾਹ ਲਓ’’। ਇਸ ਦੇ ਨਾਲ ਇਹ ਵੀ ਆਦੇਸ਼ ਜਾਰੀ ਕੀਤੇ ਗਏ ਹਨ ਕਿ ਰੈਲੀ ਵਿੱਚ ‘‘ਕਾਲੀ ਪੱਗ, ਕਾਲੀ ਲੋਈ’’ ਵਾਲੇ ਕਿਸੇ ਵੀ ਵਿਅਕਤੀ ਅਤੇ ‘‘ਕਾਲੀ ਚੁੰਨੀ-ਸ਼ਾਲ’’ ਵਾਲੀ ਕਿਸੇ ਵੀ ਮਹਿਲਾ ਵਰਕਰ ਨੂੰ ਰੈਲੀ ਵਿੱਚ ਨਾ ਆਉਣ ਦਿੱਤਾ ਜਾਵੇ।

23 ਨਵੰਬਰ ਦੀ ਬਠਿੰਡਾ ਸਦਭਾਵਨਾ ਰੈਲੀ ਨੂੰ ਸਫਲ ਬਨਾਉਣ ਲਈ ਜਿੱਥੇ ਯੂਥ ਬਿ੍ਰਗੇਡ ਮਿਹਨਤ ਕਰ ਰਹੀ ਹੈ ਉਥੇ ਹੀ ਜਿਲਾ ਪ੍ਰਸਾਸ਼ਨ ਵੀ ਪੂਰੀ ਤਰਾਂ ਪੱਬਾਂ ਭਾਰ ਹੋਇਆ ਫਿਰਦਾ ਹੈ ਜਿਸ ਕਰਕੇ ਪ੍ਰਸਾਸ਼ਨ ਅਤੇ ਸਰਕਾਰ ਵੱਲੋਂ ਰੈਲੀਆਂ ਵਿੱਚ ਵਿਅਕਤੀਆਂ ਨੂੰ ਲਿਆਉਣ ਲਈ ਬੱਸਾਂ ਦੇ ਪ੍ਰਬੰਧ ਲਈ ਬੱਸ ਆਪ੍ਰੇਟਰਾਂ ਦੀਆਂ ਵੀ ਮੰਗਾਂ ਮੰਨਕੇ ‘‘ਵਰਾਇਆ’’ ਜਾ ਰਿਹਾ ਹੈ ਤਾਂ ਜੋ ਰੈਲੀ ਲਈ ਬੱਸਾਂ ਮਿਲ ਸਕਣ। ਯੂਥ ਬਿ੍ਰਗੇਡ ਦੇ ਲੀਡਰਾਂ ਵੱਲੋਂ ਦਿੱਤੇ ਆਦੇਸ਼ਾਂ ਸਬੰਧੀ ਜਦੋਂ ਮਾਲਵਾ ਜੋਨ-1 ਦੇ ਪ੍ਰਧਾਨ ਰੋਜ਼ੀ ਬਰਕੰਦੀ ਨਾਲ ਗੱਲ ਕੀਤੀ ਤਾਂ ਉਹਨਾਂ ਅਜਿਹੇ ਕਿਸੇ ਵੀ ਦਿੱਤੇ ਆਦੇਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਯੂਥ ਵਰਕਰਾਂ ਦਾ ਮੁੱਖ ਮਕਸਦ ਰੈਲੀ ਨੂੰ ਸਫਲ ਬਨਾਉਣਾ ਹੈ ਨਾ ਕਿ ਕਿਸੇ ਵੀ ਤਰਾਂ ਦਾ ਮਾਹੌਲ ਖਰਾਬ ਕਰਨਾ। ਸ਼ੋ੍ਰਮਣੀ ਅਕਾਲੀ ਦਲ ਦੀ ਇਹ ਸਦਭਾਵਨਾ ਰੈਲੀ ਕੀ ਸਰਕਾਰ ਦੇ ਹਿੱਤ ਵਿੱਚ ਕਾਮਯਾਬ ਹੁੰਦੀ ਹੈ ਜਾਂ ‘‘ਹੱਕ, ਇਨਸਾਫ ਅਤੇ ਰੁਜ਼ਗਾਰ’’ ਮੰਗਦੇ ਪ੍ਰਦਰਸ਼ਨਕਾਰੀਆਂ ਦੇ ਰੋਸ ਦੀ ਭੇਂਟ ਚੜਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ? ਕਿਉਂਕਿ ਇਸ ਰੈਲੀ ਨੂੰ ਪ੍ਰਦਰਸ਼ਨਕਾਰੀਆਂ ਦੇ ਰੋਸ ਤੋਂ ਬਚਾਉਣ ਲਈ ਪੁਲਿਸ ਵੱਲੋਂ ਵੀ ਸਖਤ ਮਿਹਨਤ ਕੀਤੀ ਜਾ ਰਹੀ ਹੈ ਤੇ ਇਹ ਰੈਲੀ ਪੁਲਿਸ ਅਤੇ ਪ੍ਰਸਾਸ਼ਨ ਲਈ ਵੀ ‘‘ਵਖਤ ਪਾਊ’’ ਰੈਲੀ ਸਾਬਤ ਹੋ ਰਹੀ ਹੈ।

468 ad

Submit a Comment

Your email address will not be published. Required fields are marked *